Content-Length: 150778 | pFad | https://pa.wikipedia.org/wiki/%E0%A8%85%E0%A8%B2%E0%A8%95%E0%A8%BE%E0%A8%88%E0%A8%A8

ਅਲਕਾਈਨ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਅਲਕਾਈਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਥਾਈਨ (ਐਸੀਟਲੀਨ), ਸਭ ਤੋਂ ਸਾਦੀ ਅਲਕਾਈਨ ਦਾ 3-ਪਾਸੀ ਨਮੂਨਾ

ਕਾਰਬਨੀ ਰਸਾਇਣ ਵਿਗਿਆਨ ਵਿੱਚ ਅਲਕਾਈਨ ਇੱਕ ਅਤ੍ਰਿਪਤ ਹਾਈਡਰੋਕਾਰਬਨ ਹੁੰਦਾ ਹੈ ਜਿਸ ਵਿੱਚ ਦੋ ਕਾਰਬਨ ਪਰਮਾਣੂਆਂ ਵਿਚਕਾਰ ਘੱਟੋ-ਘੱਟ ਇੱਕ ਕਾਰਬਨ-ਕਾਰਬਨ ਤੀਹਰਾ ਜੋੜ ਹੋਵੇ।[1] ਬਿਨਾਂ ਕਿਸੇ ਹੋਰ ਕਿਰਿਆਸ਼ੀਲ ਸਮੂਹ ਦੇ ਸਿਰਫ਼ ਇੱਕ ਦੂਹਰੇ ਜੋੜ ਵਾਲੀਆਂ ਸਭ ਤੋਂ ਸਾਦੀਆਂ ਅਚੱਕਰੀ ਅਲਕੀਨਾਂ, ਹਾਈਡਰੋਕਾਰਬਨਾਂ ਦੀ ਇੱਕ ਸਜਾਤੀ ਲੜੀ ਬਣਾਉਂਦੀਆਂ ਹਨ ਜਿਹਨਾਂ ਦਾ ਆਮ ਫ਼ਾਰਮੂਲਾ CnH2n-2ਹੁੰਦਾ ਹੈ। ਰਿਵਾਇਤੀ ਤੌਰ ਉੱਤੇ ਅਲਕਾਈਨਾਂ ਨੂੰ ਐਸੀਟਲੀਨਾਂ ਕਿਹਾ ਜਾਂਦਾ ਹੈ ਪਰ ਐਸੀਟਲੀਨ ਨਾਂ ਖ਼ਾਸ ਤੌਰ ਉੱਤੇ C2H2 ਦਾ ਹੈ ਜਿਹਨੂੰ ਆਈਯੂਪੈਕ ਨਾਮਕਰਨ ਵਰਤ ਕੇ ਰਸਮੀ ਤੌਰ ਉੱਤੇ ਇਥਾਈਨ ਆਖਿਆ ਜਾਂਦਾ ਹੈ। ਬਾਕੀ ਹਾਈਡਰੋਕਾਰਬਨਾਂ ਵਾਂਗ ਅਲਕਾਈਨਾਂ ਜਲ-ਤਰਾਸ (ਪਾਣੀ ਤੋਂ ਪਰ੍ਹਾਂ ਭੱਜਦੀਆਂ ਹਨ) ਹੁੰਦੀਆਂ ਹਨ ਪਰ ਵਧੇਰੇ ਕਿਰਿਆਸ਼ੀਲ ਹੁੰਦੀਆਂ ਹਨ।

ਅਲਕਾਈਨ ਦੀ ਸਾਰਣੀ

[ਸੋਧੋ]
ਅਲਕਾਈਨ ਫ਼ਾਰਮੂਲਾ 3 ਪਾਸੀ ਫਾਰਮੂਲ ਉਬਾਲ ਦਰਜਾ [°C] ਪਿਘਲਣ ਦਰਜਾ [°C] ਸੰਘਣਾਪਣ [g•cm−3] (at 20 °C)
ਐਸੀਟਲੀਨ ਜਾਂ ਈਥਾਈਨ C2H2 −84 °C −80.8 °C 1.097
ਪ੍ਰੋਪਾਈਨ C3H4 −23.2 −102.7 0.53
ਬਿਊਟਾਈਨ C4H6 8.08 −125.7 0.6783
ਪੈਂਟਾਈਨ C5H8 40.2 −106 0.691
ਹੈਕਸਾਈਨ C6H10 81 −105 0.723

ਹਵਾਲੇ

[ਸੋਧੋ]
  1. Alkyne. Encyclopædia Britannica








ApplySandwichStrip

pFad - (p)hone/(F)rame/(a)nonymizer/(d)eclutterfier!      Saves Data!


--- a PPN by Garber Painting Akron. With Image Size Reduction included!

Fetched URL: https://pa.wikipedia.org/wiki/%E0%A8%85%E0%A8%B2%E0%A8%95%E0%A8%BE%E0%A8%88%E0%A8%A8

Alternative Proxies:

Alternative Proxy

pFad Proxy

pFad v3 Proxy

pFad v4 Proxy