ਲਾਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲਾਲ (ਨਾਂ,ਪੁ) 1 ਕੀਮਤੀ ਮੋਤੀ 2 ਪਿਆਰਾ ਬੱਚਾ; ਪੁੱਤਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15362, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਲਾਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲਾਲ (ਵਿ,ਪੁ) 1 ਸੁਰਖ਼; ਸੂਹਾ; ਰੱਤਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15360, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਲਾਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲਾਲ [ਨਾਂਪੁ] ਲਾਲ ਰੰਗ ਦਾ ਇੱਕ ਹੀਰਾ; ਬਹੁਤ ਕੀਮਤੀ ਹੋਣ ਦਾ ਭਾਵ; ਬੱਚਾ , ਪੁੱਤਰ , ਬੇਟਾ; ਸੁਰਖ਼, ਸੂਹਾ, ਰੱਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15350, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਲਾਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਲਾਲ (ਗੁ.। ਸੰਸਕ੍ਰਿਤ ਲਲ=ਖੇਲਨਾ, ਲਾਡ ਕਰਨਾ ; ਚਾਹੁਣਾ। ਧਾਤੂ ਲਡੑ=ਬਿਲਾਸੇ। ਹਿੰਦੀ ਲਾਲ। ਪੰਜਾਬੀ ਲਾਲ) ੧. ਲਾਲਨ*, ਪਿਆਰਾ। ਯਥਾ-‘ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ’। ਸਚੇ ਦੇ ਭੈ ਵਿਖੇ ਜੋ ਵੱਸੀ ਹੈ ਸੋਈ (ਲਾਲ) ਪ੍ਯਾਰੇ ਨਾਲ ਰਤੀ ਹੈ, ਅਤੇ ਉਸੇ (ਭਾਇ ਰਤੀ) ਪ੍ਰੇਮਣ ਦਾ ਰੰਗ (ਰਾਸਿ) ਸੱਚਾ ਹੈ। (ੳ) ਪੁਤ੍ਰ। (ਅ) ਪਤੀ , ਪ੍ਰਿਯਾ। ਯਥਾ-‘ਲਾਲਿ ਰਤੀ ਲਾਲੀ ਭਈ’। ਪਤੀ ਵਿਚ ਰੰਗੀ ਹੋਈ। (ੲ) ਮਿੱਤ੍ਰ , ਸੱਜਨ। ਯਥਾ-‘ਮੇਰੇ ਲਾਲ ਜੀਉ’। (ਸ) ਭਾਵ ਵਿਚ ਪਰਮੇਸਰ ਅਰਥ ਬੀ ਲਗਦਾ ਹੈ। ਯਥਾ-‘ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ’।

੨. (ਫ਼ਾਰਸੀ ਲਅ਼ਲ)* ਮਾਣਕ , ਇਕ ਪ੍ਰਕਾਰ ਦਾ ਵਲਮੁੱਲਾ ਰਤਨ ,

ਜੋ ਕਰੜਾਈ ਤੇ ਮੁਲ ਵਿਚ ਹੀਰੇ ਨਾਲੋਂ ਦੂਸਰੇ ਦਰਜੇ ਹੁੰਦਾ ਹੈ, ਅਰ ਲਾਲ ਰੰਗ ਹਲਕੇ ਤੇ ਗੂੜੇ ਦਾ ਹੁੰਦਾ ਹੈ, ਸਭ ਤੋਂ ਕੀਮਤੀ ਕਿਰਮਚੀ ਰੰਗ ਦਾ ਹੁੰਦਾ ਹੈ। ਲਾਲ ਹੀਰੇ ਤੋਂ ਅਮੋਲਕ ਭੀ ਹੁੰਦੇ ਹਨ। ਭਾਵ ਵਿਚ-

(ੳ) ਸੁੰਦਰ , ਸੁਹਣਾ। (ਅ) ਅਮੋਲਕ।        ਦੇਖੋ , ‘ਰੰਗ ਮਹਲ

੧. (ਪੰਜਾਬੀ)2 ਲਾਲ ਰੰਗ ਵਾਲਾ, ਰੱਤਾ , ਗੁਲਾਨਾਰ। ਯਥਾ-‘ਲਾਲੁ ਗੁਲਾਲੁ ਗਹਬਰਾ’। ਤਥਾ-‘ਲਾਲ ਰੰਗੁ ਤਿਸ ਕਉ ਲਗਾ ’।

ਦੇਖੋ, ‘ਰੰਗ ਮਹਲ’

੪. ਪੱਕਾ ਲਾਲ ਰੰਗ, ਜੈਸੇ ਮਜੀਠ ਦਾ ਹੁੰਦਾ ਹੈ, ਸੂਹਾ ਰੰਗ ਕੱਚਾ ਹੁੰਦਾ ਹੈ। ਯਥਾ-‘ਮੁੰਧੇ ਸੂਹਾ ਪਰਹਰਹੁ ਲਾਲੁ ਕਰਹੁ ਸੀਗਾਰੁ’।

੫. (ਪੰਜਾਬੀ ਲਾਰ ਦਾ ਲਾਲ) *ਰੱਸੀ। ਯਥਾ-‘ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ’। ਇਸ ਤੁਕ ਵਿਚ ਲਾਲ ਦਾ ਅਰਥ ਮਾਸ ਭੀ ਕਰਦੇ ਹਨ, ਕਿਉਂਕਿ ਮਾਸ ਲਾਲ ਹੁੰਦਾ ਹੈ। ਭਾਵ ਇਹ ਕਿ ਜਾਲ ਵਿਚ ਫਸਿਆ ਮਾਸ ਅਰਥਾਤ ਮੱਛੀ, ਪਰ ਮੱਛੀ ਪਹਿਲਾਂ ਗਿਣ ਆਏ ਹਨ-‘ਆਪੇ ਮਾਛੀ ਮਛੁਲੀ ’। ਦੂਸਰੇ ਏਥੇ ਮੱਛੀ ਦਾ ਜ਼ਿਕਰ ਹੈ, ਮੱਛੀ ਦਾ ਮਾਸ ਅਕਸਰ ਕਰਕੇ ਚਿੱਟਾ ਹੁੰਦਾ ਹੈ।

----------

* ਸੰਸਕ੍ਰਿਤ -ਲਾਲਨ- ਦੇ ਅਰਥ ਹਨ ਪ੍ਯਾਰ ਕਰਨਾ। ਹਿੰਦੀ ਵਿਚ ਲਾਲਨ ਦੇ ਅਰਥ ਹਨ -ਪ੍ਯਾਰਾ-। ਇਸੇ ਲਾਲਨ ਦੀ ਦੇਸ਼ ਭਾਸ਼ਾਵਾਂ ਵਿਚ -ਲਾਲ- ਸੰਖੇਪ ਮਾਤ੍ਰ ਰਹਿ ਗਿਆ ਜਾਪਦਾ ਹੈ।

----------

* ਮਾਲੂਮ ਹੁੰਦਾ ਹੈ ਕਿ -ਲਾਲ- ਪਦ ਪੰਜਾਬੀ ਹੈ ਤੇ ਇਕ -ਮਾਣਕ- ਨਾਮੇ ਰਤਨ ਦਾ ਨਾਮ ਹੈ। ਉਸ ਦਾ ਰੰਗ ਕਿਉਂਕਿ ਰਤਾ ਹੁੰਦਾ ਹੈ ਇਸ ਕਰ ਕੇ ਇਸ ਦਾ ਅਰਥ ਰੱਤਾ ਰੋਗ ਬੀ ਹੋ ਗਿਆ। ਫ਼ਾਰਸੀ ਵਿਚ -ਲਾਲ- ਪਦ ਹਿੰਦੁਸਤਾਨ ਤੋਂ ਗਿਆ ਹੈ ਤੇ -ਲਾਅਲ- ਪਦ ਉਨ੍ਹਾਂ ਨੇ ਇਸੇ ਹਿੰਦੀ ਪਦ ਦਾ ਮੁਅਰਬ [ਅ਼ਰਬੀ ਵਿਚ ਬਨਾਵਟੀ ਰੂਪ] ਆਪ ਬਨਾਯਾ ਹੈ : ਫ਼ਾਰਸੀ ਵਿਚ ਲਾਲਹ ਦਾ ਅਰਥ, ਪੋਸਤ ਦੇ ਲਾਲ ਫੁਲ ਦਾ ਬੀ ਹੈ ਜੋ ਬਾਹਰੋਂ ਲਾਲ ਅੰਦਰੋਂ ਜ਼ਰਾ ਕਾਲੇ ਕਾਲੇ ਦਾਗ ਦਾ ਹੁੰਦਾ ਹੈ।

----------

* ਇਥੇ ਲਾਲ ਦਾ ਅਰਥ ਜੇ ਉਹ ਮਾਸ ਕੀਤਾ ਜਾਏ ਜੋ ਗੰਡੋਏ ਆਦਿਕਾਂ ਦਾ ਕੁੰਡੀ ਨੂੰ ਲਾਕੇ ਮਛੀ ਫੜਦੇ ਹਨ, ਤਾਂ ਸ਼ੰਕਾ ਇਹ ਹੈ, ਕਿ ਜ਼ਿਕਰ ਜਾਲ ਦਾ ਹੈ, ਕੁੰਡੀ ਦਾ ਨਹੀਂ। ਜੇ ਮਰਹਟੀ ਜ਼ਬਾਨ ਦੇ -ਲਲਲਾੑ- ਪਦ ਨੂੰ ਇਸ ਦਾ ਮੂਲ ਸਮਝੀਏ ਤਾਂ ਬੀ ਨਹੀਂ ਢੁਕਦਾ, ਕਿਉਂਕਿ -ਲਲਲਾੑ- ਦਾ ਅਰਥ ਹੈ ਭਿਤੀ ਤੇ ਭਿਤੀ ਕੁੰਡੀ ਨੂੰ ਲਗਦੀ ਹੈ, ਜਾਲ ਵਿਚ ਭਿਤੀ ਨਹੀਂ ਲਾਈਦੀ ਤੇ ਪਾਠ ਹੈ-‘ਅੰਦਰ ਲਾਲ’, -ਅੰਦਰ- ਪਦ ਵਿਸ਼ੇਸ਼ ਕਰਕੇ ਮਣਕੇ ਵਲ ਜਾਂਦਾ ਹੈ। ਜੇ ਲਾਲ ਦਾ ਅਰਥ ‘ਸੁਰਖ’ ਨਾਮੇ ਪੰਛੀ ਕੀਤਾ ਜਾਏ ਤਾ ‘ਜਾਲ ਮਣਕੜਾ’ ਦਾ ਅਰਥ ਫੋਰ ਪੰਛੀ ਫੜਨ ਵਾਲਾ ਜਾਲ ਚਾਹੀਏ। ਪ੍ਰਸੰਗ ਮਛੀ, ਮਾਛੀ ਤੇ ਮਛੀ ਵਾਲੇ ਜਾਲ ਦਾ ਹੈ। ‘ਜਾਲ ਮਣਕੜਾ’ ਕਹਿਕੇ ਆਖਦੇ ਹਨ ‘ਆਪੇ ਅੰਦਰ ਲਾਲ’ ਭਾਵ ਕਿ ਮਣਕੇ ਦੇ ਅੰਦਰ ਜੋ ਲਾਲ ਹੈ, ਸੋ ਆਪੇ ਹੈ ਤੇ ਮਣਕੇ ਦੇ ਅੰਦਰ ਰੱਸੀ ਹੁੰਦੀ ਹੈ ਸੋ ਲਾਲੁ -ਲਾਰ- ਰੱਸੀ।

ਪਰੰਪਰਾ ਦੀਆਂ ਕਹਾਣੀਆਂ (Folk lore) ਵਿਚ ਮੱਛੀ ਦੇ ਪੇਟ ਵਿਚੋਂ ਲਾਲ ਨਿਕਲ ਪੈਣ ਦੇ ਜ਼ਿਕਰ ਭੀ ਆਉਂਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15040, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਲਾਲ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਲਾਲ : ਇਹ ਢਿੱਲੋਂ ਗੋਤ ਦਾ ਜੱਟ ਸੀ ਜੋ ਕਿ ਪੱਟੀ ਦੇ ਪਰਗਣੇ ਦਾ ਚੌਧਰੀ ਸੀ। ਇਹ ਚੌਧਰੀ ਲੰਗਾਹ ਦੇ ਭਾਈਚਾਰੇ ਵਿੱਚੋਂ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਬਣ ਕੇ ਇਹ ਕਰਨੀ ਵਾਲਾ ਸਿੱਧ ਪੁਰਸ਼ ਹੋਇਆ। ਅੰਮ੍ਰਿਤਸਰ ਦੀ ਉਸਾਰੀ ਸਮੇਂ ਇਸ ਨੇ ਭਾਈ ਲੰਗਾਹ ਨਾਲ ਰਲ ਕੇ ਬੜੀ ਸੇਵਾ ਕੀਤੀ। ਭਾਈ ਗੁਰਦਾਸ ਜੀ ਦਾ ਫੁਰਮਾਣ ਹੈ – ਪੱਟੀ ਅੰਦਰ ਚੌਧਰੀ, ਢਿੱਲੋਂ ਲਾਲ ਲੰਗਾਹ ਸੁਹੰਦਾ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7476, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-25-02-36-20, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : ਤ. ਗੁ. ਖਾ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.
pFad - Phonifier reborn

Pfad - The Proxy pFad of © 2024 Garber Painting. All rights reserved.

Note: This service is not intended for secure transactions such as banking, social media, email, or purchasing. Use at your own risk. We assume no liability whatsoever for broken pages.


Alternative Proxies:

Alternative Proxy

pFad Proxy

pFad v3 Proxy

pFad v4 Proxy