ਸਮੱਗਰੀ 'ਤੇ ਜਾਓ

ਟੱਪਰੀਵਾਸ ਕੁੜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਟੱਪਰੀਵਾਸ ਕੁੜੀ
ਮੂਲ ਖਰੜੇ ਦਾ ਸਰਵਰਕ
ਲੇਖਕਵਿਕਟਰ ਹਿਊਗੋ
ਮੂਲ ਸਿਰਲੇਖNotre-Dame de Paris
ਅਨੁਵਾਦਕਫ਼੍ਰੈਡ੍ਰਿਕ ਸ਼ੋਬਰਲ (ਅੰਗਰੇਜ਼ੀ)
ਭਾਸ਼ਾਫ਼ਰਾਂਸੀਸੀ
ਵਿਧਾਰੁਮਾਂਸਵਾਦ
Set inਪੈਰਿਸ, 1482
ਪ੍ਰਕਾਸ਼ਨ ਦੀ ਮਿਤੀ
16 ਮਾਰਚ 1831
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ
1833
ਸਫ਼ੇ940 (3 ਜਿਲਦਾਂ ਵਿੱਚ)
843.7

ਟੱਪਰੀਵਾਸ ਕੁੜੀ (ਅੰਗਰੇਜ਼ੀ=The Hunchback of Notre-Dame), ਮੂਲ ਟਾਈਟਲ Notre-Dame de Paris. 1482', ਪੰਜਾਬੀ ਵਿੱਚ ਪੈਰਿਸ ਦੀ ਕੁੜੀ) ਵਿਕਟਰ ਹਿਊਗੋ ਦਾ ਫਰਾਂਸੀਸੀ ਗੌਥਿਕ ਨਾਵਲ ਹੈ, 1831 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਫ਼ਾਰਸੀ ਸਾਹਿਤ ਦੀ ਪ੍ਰਮੁੱਖ ਰਚਨਾ ਹੈ। [1] ਇਸ ਦੇ ਅਧਾਰ ਤੇ ਕਈ ਟੈਲੀਵਿਜ਼ਨ ਅਤੇ ਸਟੇਜ ਰੂਪਾਂਤਰਾਂ ਤੋਂ ਇਲਾਵਾ, ਇੱਕ ਦਰਜਨ ਤੋਂ ਵੱਧ ਫ਼ਿਲਮਾਂ ਬਣ ਚੁੱਕੀਆਂ ਹਨ।

ਸਾਰ

[ਸੋਧੋ]

ਇਸ ਨਾਵਲ ਦਾ ਕੇਂਦਰੀ ਪਾਤਰ ਨੋਟਰੇ ਡੈਮ ਚਰਚ ਦਾ ਕੁੱਬਾ ਨੌਕਰ ਕਾਸਮੀਡੋ ਹੈ, ਜੋ ਚਰਚ ਦੇ ਬੜੇ ਪਾਦਰੀ ਕਲਾਡ ਫ਼ਰੋਲੋ ਦਾ ਵਫ਼ਾਦਾਰ ਸੇਵਾਦਾਰ ਹੈ। ਇਹ ਨਾਵਲ 1482 ਦੀ ਜਨਵਰੀ ਦੇ ਇਕ ਜਸ਼ਨ ਤੋਂ ਸ਼ੁਰੂ ਹੋਤਾ ਹੈ, ਜਿਸ ਵਿੱਚ ਲੋਕ ਮਿਲ ਕੇ ਪੈਰਿਸ ਦੇ ਸਭ ਤੋਂ ਵੱਡੇ ਮੂਰਖ ਆਦਮੀ ਦੇ ਸਿਰ ਤੇ ਮੂਰਖਾਂ ਦੇ ਪੋਪ ਦਾ ਤਾਜ ਰੱਖਦੇ ਹਨ। ਇਸ ਸਾਲ ਉਹ ਇਹ ਤਾਜ ਨੋਟਰੇ ਡੈਮ ਦੇ ਮਾਸੂਮ ਅਤੇ ਬਦਸੂਰਤ ਘੜਿਆਲ ਬਜਾਉਣ ਵਾਲੇ ਕਾਸਮੀਡੋ ਦੇ ਸਿਰ ਤੇ ਰੱਖਦੇ ਹਨ।

ਇਸ ਹਜੂਮ ਵਿੱਚ ਇੱਕ ਖ਼ਾਨਾਬਦੋਸ਼ ਖ਼ੂਬਸੂਰਤ ਲੜਕੀ ਐਸਮਰਾਲਡਾ ਵੀ ਹੈ ਜਿਸ ਤੇ ਚਰਚ ਦਾ ਪਾਦਰੀ ਫ਼ਰੋਲੋ ਆਸ਼ਿਕ ਹੋ ਜਾਂਦਾ ਹੈ। ਪਾਦਰੀ ਆਪਣੇ ਵਫ਼ਾਦਾਰ ਨੌਕਰ ਨੂੰ ਇਹ ਲੜਕੀ ਅਗ਼ਵਾ ਕਰਨ ਲਈ ਕਹਿੰਦਾ ਹੈ। ਕਾਸਮੀਡੋ ਉਸ ਨੂੰ ਅਗ਼ਵਾ ਕਰ ਕੇ ਚਰਚ ਵਿੱਚ ਲੈ ਆਉਂਦਾ ਹੈ ਅਤੇ ਖ਼ੁਦ ਵੀ ਮਾਸੂਮੀਅਤ ਵਿੱਚ ਉਸ ਨੂੰ ਦਿਲ ਦੇ ਬੈਠਦਾ ਹੈ। ਪਾਦਰੀ ਨੂੰ ਜਦੋਂ ਪਤਾ ਚੱਲਦਾ ਹੈ ਤਾਂ ਉਸ ਨੂੰ ਕੋੜਿਆਂ ਦੀ ਸਜ਼ਾ ਦਿੰਦਾ ਹੈ। ਫਿਰ ਉਸ ਨੂੰ ਧੁੱਪ ਵਿੱਚ ਬੰਨ੍ਹ ਦਿੱਤਾ ਜਾਂਦਾ ਹੈ। ਉਸ ਨੂੰ ਪਾਣੀ ਦੀ ਪਿਆਸ ਸਤਾਉਂਦੀ ਹੈ ਤੋ ਐਸਮਰਾਲਡਾ ਖ਼ੁਦ ਜਾ ਕੇ ਪਾਣੀ ਪਿਲਾਉਂਦੀ ਹੈ। ਐਸਮਰਾਲਡਾ ਤੇ ਇੱਕ ਸ਼ਖ਼ਸ ਫ਼ੂ ਬੇਸ ਦੇ ਕਤਲ ਦਾ ਇਲਜ਼ਾਮ ਲੱਗਦਾ ਹੈ। ਖ਼ਾਨਾਬਦੋਸ਼ਾਂ ਦਾ ਇਕ ਗਰੋਹ ਨੋਟਰੇ ਡੈਮ ਤੋਂ ਐਸਮਰਾਲਡਾ ਨੂੰ ਰਿਹਾਈ ਕਰਵਾਉਣ ਲਈ ਚਰਚ ਤੇ ਹਮਲਾ ਕਰ ਦਿੰਦਾ ਹੈ। ਫ਼ੌਜ ਉਨ੍ਹਾਂ ਨੂੰ ਰੋਕਦੀ ਹੈ। ਪਾਦਰੀ ਮੁਹੱਬਤ ਵਿੱਚ ਨਾਕਾਮ ਰਹਿਣ ਕਰਕੇ ਐਸਮਰਾਲਡਾ ਨੂੰ ਫ਼ੌਜ ਦੇ ਹਵਾਲੇ ਕਰ ਦਿੰਦਾ ਹੈ ਅਤੇ ਉਸ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ। ਕਾਸਮੀਡੋ ਪਾਦਰੀ ਨੂੰ ਚਰਚ ਦੇ ਉੱਪਰੋਂ ਹੇਠਾਂ ਸੁੱਟ ਕੇ ਮਾਰ ਦਿੰਦਾ ਹੈ ਅਤੇ ਖ਼ੁਦ ਫਾਂਸੀ ਦੇ ਘਾਟ ਤੇ ਚਲਾ ਜਾਂਦਾ ਹੈ, ਜਿਥੇ ਲਾਸ਼ਾਂ ਪਈਆਂ ਹੁੰਦੀਆਂ ਹਨ। ਉਹ ਐਸਮਰਾਲਡਾ ਦੀ ਲਾਸ਼ ਦੇ ਨਾਲ਼ ਲੇਟ ਜਾਂਦਾ ਹੈ ਅਤੇ ਕਾਫੀ ਸਮਾਂਬਗ਼ੈਰ ਕੁਛ ਖਾਣ ਪੀਣ ਦੇ ਗੁਜ਼ਾਰ ਦਿੰਦਾ ਹੈ। ਇਕ ਸਾਲ ਦੇ ਬਾਅਦ ਲੋਕਾਂ ਨੇ ਦੇਖਿਆ ਕਿ ਹੱਡੀਆਂ ਦੇ ਦੋ ਢਾਂਚੇ ਇਕ ਦੂਸਰੇ ਨਾਲ਼ ਬਗ਼ਲਗੈਰ ਪਏ ਹੋਏ ਹਨ।

ਇਹ ਸਾਰਾ ਨਾਵਲ ਚਰਚ ਦੇ ਸਮੇਂ ਸਥਾਨ ਵਿੱਚ ਵਾਪਰਦਾ ਹੈ। ਇਸ ਲਈ ਨੋਟਰੇ ਡੈਮ ਦਾ ਚਰਚ ਵੀ ਨਾਵਲ ਦਾ ਇਕ ਪਾਤਰ ਬਣ ਗਿਆ ਹੈ। ਇਸ ਨਾਵਲ ਵਿੱਚ ਵਿਕਟਰ ਹਿਊਗੋ ਨੇ ਨੋਟਰੇ ਡੈਮ ਚਰਚ ਦੀ ਖ਼ੂਬਸੂਰਤ ਅਤੇ ਦੇਖਣ ਲਾਇਕ ਰਾਜਗੀਰੀ ਦਾ ਬਹੁਤ ਤਫ਼ਸੀਲ ਨਾਲ਼ ਵਰਣਨ ਕੀਤਾ ਹੈ। ਇਸ ਨਾਵਲ ਦੇ ਛਪਣ ਦੇ ਬਾਅਦ ਇਹ ਚਰਚ ਦੁਨੀਆ ਦੀਆਂ ਨਜ਼ਰਾਂ ਦਾ ਕੇਂਦਰ ਬਣ ਗਿਆ ਅਤੇ ਲੋਕ ਦੂਰ ਦੂਰ ਤੋਂ ਇਸ ਨੂੰ ਦੇਖਣ ਵਾਸਤੇ ਆਉਣ ਲੱਗੇ।

ਪੰਜਾਬੀ ਅਨੁਵਾਦ

[ਸੋਧੋ]

ਨਾਵਲ ਦਾ ਇੱਕ ਪੰਜਾਬੀ ਖੁਲ੍ਹਾ ਅਨੁਵਾਦ "ਟੱਪਰੀਵਾਸ ਕੁੜੀ" ਦੇ ਨਾਮ ਤੇ ਪਿਆਰਾ ਸਿੰਘ ਭੌਰ ਦੁਆਰਾ ਕੀਤਾ ਮਿਲ਼ਦਾ ਹੈ।

ਬਾਹਰੀ ਲਿੰਕ

[ਸੋਧੋ]

ਨਾਵਲ ਦਾ ਇੱਕ ਪੰਜਾਬੀ ਖੁਲ੍ਹਾ ਅਨੁਵਾਦ "ਟੱਪਰੀਵਾਸ ਕੁੜੀ"

ਹਵਾਲੇ

[ਸੋਧੋ]
  1. "The Hunchback of Notre-Dame: Victor Hugo's classic novel shoots up Amazon sales following cathedral fire". The Independent. 16 April 2019.
pFad - Phonifier reborn

Pfad - The Proxy pFad of © 2024 Garber Painting. All rights reserved.

Note: This service is not intended for secure transactions such as banking, social media, email, or purchasing. Use at your own risk. We assume no liability whatsoever for broken pages.


Alternative Proxies:

Alternative Proxy

pFad Proxy

pFad v3 Proxy

pFad v4 Proxy