ਸਮੱਗਰੀ 'ਤੇ ਜਾਓ

ਯੂਲ ਵਰਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਯੂਲ ਵਰਨ
ਜਨਮਯੂਲ ਗਾਬਰੀਐਲ ਵਰਨ
(1828-02-08)ਫਰਵਰੀ 8, 1828
ਨਾਨਤੇ, ਫਰਾਂਸ
ਮੌਤਮਾਰਚ 24, 1905(1905-03-24) (ਉਮਰ 77)
ਆਮੀਐਨ, ਫਰਾਂਸ
ਕਿੱਤਾਲੇਖਕ
ਰਾਸ਼ਟਰੀਅਤਾਫਰਾਂਸੀਸੀ
ਕਾਲ1850–1905
ਪ੍ਰਮੁੱਖ ਕੰਮ
ਜੀਵਨ ਸਾਥੀHonorine Hebe du Fraysse de Viane (Morel) Verne
ਬੱਚੇMichel Verne and step-daughters Valentine and Suzanne Morel
ਦਸਤਖ਼ਤ

ਯੂਲ ਵਰਨ (8 ਫਰਵਰੀ 182824 ਮਾਰਚ 1905)[1] ਇੱਕ ਫਰਾਂਸੀਸੀ ਨਾਵਲਕਾਰ, ਕਵੀ ਅਤੇ ਨਾਟਕਕਾਰ ਸੀ। ਇਹ ਆਪਣੇ ਐਡਵੈਨਚਰ ਨਾਵਲਾਂ ਲਈ ਮਸ਼ਹੂਰ ਹੈ ਜਿਨ੍ਹਾਂ ਦਾ ਸਾਹਿਤ ਦੇ ਵਿਗਿਆਨਿਕ ਗਲਪ ਰੂਪਾਕਾਰ ਉੱਤੇ ਬਹੁਤ ਪ੍ਰਭਾਵ ਪਿਆ।

ਇਸ ਨੇ ਪੁਲਾੜ ਅਤੇ ਪਾਣੀ ਦੇ ਅੰਦਰ ਦੇ ਅਲੋਕਿਕ ਤਥ ਪਾਠਕਾਂ ਦੇ ਸਾਹਮਣੇ ਲਿਆ ਕੇ ਇਕ ਨਵੇਂ ਸੰਸਾਰ ਦੀ ਸਿਰਜਨਾ ਦਾ ਭਰਭੂਰ ਨਜਾਰਾ ਵੇਖਣ ਤੇ ਪੜ੍ਹਨ ਲਈ ਦਿਤਾ।ਯੂਲ ਵਰਨ ਦਾ ਪਿਤਾ ਉਸ ਨੂੰ ਵਕਾਲਤ ਦੀ ਵਿਦਿਆ ਦੇਣੀ ਚਹੁੰਦਾ ਸੀ ਪ੍ਰੰਤੂ ਵਰਨ ਦਾ ਜਨਮ ਇਕ ਬੰਦਰਗਾਹ ਦੇ ਕੋਲ ਹੋਇਆ ਸੀ ਤੇ ਕੁਦਰਤੀ ਹੀ ਸਮੁੰਦਰੀ ਜੀਵਨ ਉਸ ਦੀ ਜਿੰਦਗੀ ਦਾ ਅੰਗ ਬਣ ਗਿਆ। ਭਾਵੇਂ ਉਸ ਨੂੰ ਕਨੂੰਨ ਦੀ ਵਿਦਿਆ ਹਾਸਲ ਕਰਨ ਦੇ ਲਈ ਫਰਾਂਸ਼ ਭੇਜ ਦਿੱਤਾ ਪਰ ਉਸ ਨੇ ਇੱਕ ਡਰਾਮਾ ਟੋਲੀ ਨਾਲ ਰਲਕੇ ਡਰਾਮੇ ਦੇ ਖੇਤਰ ਵਿੱਚ ਕੰਮ ਕਰਨਾ ਸੁਰੂ ਕਰ ਦਿਤਾ। ਫ੍ਲੇਕਸ ਨਾਦਰ ਇਕ ਫੋਟੋਗ੍ਰਾਫਰ ਤੇ ਹਵਾਈ ਜਹਾਜ ਦੇ ਖੇਤਰ ਵਿੱਚ ਦਿਲਚ੍ਸ੍ਪੀ ਰਖਦਾ ਸੀ। ਵਰਨ ਇਸ ਦਾ ਦੋਸਤ ਬਣ ਗਿਆ ਫ੍ਲੇਕਸ ਨਾਦਰ ਹਵਾ ਦੇ ਗੁਬਾਰੇ ਵੀ ਬਣਾਉਦਾ ਸੀ ਇਸ ਦੇ ਪ੍ਰ੍ਭਾਵ ਥੱਲੇ ਆ ਕੇ ਯੂਲ ਵਰਨ ਨੇ "ਪੰਜ ਦਿਨ ਗੁਬਾਰੇ ਵਿੱਚ" ਨਾਂ ਦਾ ਨਾਵਲ ਵੀ ਲਿਖ ਦਿਤਾ। ਇਸ ਸਫਲਤਾ ਨੇ ਵਰਨ ਦੀ ਜਿਦੰਗੀ ਨੂੰ ਅਯਾਸ ਬਣਾ ਦਿਤਾ। ਇਕ ਵੱਡਾ ਘਰ, ਨੋਕਰ ਅਤੇ ਕਿਸਤੀ। ਪ੍ਰੰਤੂ ਇਸ ਅਯਾਸ਼ੀ ਨੇ ਕਿਤਾਬਾਂ ਦਾ ਮੋਹ ਖਤਮ ਨਹੀਂ ਹੋਣ ਦਿੱਤਾ। ਗਾਸਤੋ ਵਰਨ ਜੋ ਇਸ ਦੇ ਛੋਟੇ ਭਾਈ ਦਾ ਬੇਟਾ ਸੀ ਉਸ ਨੇ ਵਰਨ ਦੇ ਲੱਤ ਵਿੱਚ ਗੋਲੀ ਮਾਰ ਕੇ ਵਰਨ ਨੂੰ ਸਦਾ ਲਈ ਲੰਗੜਾ ਬਣਾ ਦਿਤਾ। ਫਿਰ ਯੂਲ ਵਰਨ ਕਿਸਤੀ ਨਹੀਂ ਚਲਾ ਸਕਿਆ।ਵਰਨ ਨੇ ਆਪਣੇ ਨਾਵਲਾਂ ਵਿੱਚ ਰੇਡੀਓ, ਕਾਰਾਂ ਦੀ ਖੂਬ ਵਰਤੋਂ ਕੀਤੀ ਜਦੋਂ ਕਿ ਐਚ ਜੀ ਵੇਲਜ ਨੇ ਸਾਇੰਸ ਨਾਵਲ ਦੀ ਹਾਲੀਂ ਸੁਰੂਆਤ ਹੀ ਕੀਤੀ ਸੀ ਪਰ 1905 ਵਿੱਚ ਯੂਲ ਵਰਨ ਸੁਗਰ ਦੀ ਬਿਮਾਰੀ ਕਰਕੇ ਫਾਨੀ ਦੁਨੀਆ ਨੂੰ ਅਲਵਿਦਾ ਕਿਹਾ ਗਿਆ।

ਨਾਵਲ

[ਸੋਧੋ]
  1. ਧਰਤੀ ਦੇ ਕੇਂਦਰ ਦੀ ਯਾਤਰਾ (1864)
  2. ਧਰਤੀ ਤੋਂ ਚੰਦ੍ਰਮਾ ਤੱਕ (1865)
  3. ਵੀਹ ਹਜਾਰ ਧਰਤੀ ਦੇ ਅੰਦਰ ਸੰਧਿਆਂ (1870)
  4. ਅੱਸੀ ਦਿਨਾਂ ਵਿੱਚ ਧਰਤੀ ਦੁਆਲੇ (1873)
  5. ਡਰਉਣੇ ਟਾਪੂ (1875)
  6. ਮਿਇਕਲ ਸਤ੍ਰੋਗੋਫ਼ (1876)
  7. ਬੇਗਮ ਦੀ ਕਿਸਮਤ (1879)
  8. ਬਦੱਲਾਂ ਦੇ ਖੰਭ (1886)

ਹਵਾਲੇ

[ਸੋਧੋ]
pFad - Phonifier reborn

Pfad - The Proxy pFad of © 2024 Garber Painting. All rights reserved.

Note: This service is not intended for secure transactions such as banking, social media, email, or purchasing. Use at your own risk. We assume no liability whatsoever for broken pages.


Alternative Proxies:

Alternative Proxy

pFad Proxy

pFad v3 Proxy

pFad v4 Proxy